JALANDHAR WEATHER

ਪੀ.ਜੀ.ਆਈ. 1962 ਤੋਂ ਕਰ ਰਿਹੈ ਵਧੀਆ ਕੰਮ- ਡੀ.ਵਾਈ. ਚੰਦਰਚੂੜ

ਚੰਡੀਗੜ੍ਹ, 10 ਅਗਸਤ- ਪੀ.ਜੀ.ਆਈ. ਐਮ.ਈ.ਆਰ. ਦੀ 37ਵੀਂ ਕਨਵੋਕੇਸ਼ਨ ਮੌਕੇ ਬੋਲਦਿਆਂ ਚੀਫ਼ ਜਸਟਿਸ ਆਫ਼ ਇੰਡੀਆ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਮੈਂ ਇੱਥੇ ਆ ਕੇ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ਚੰਡੀਗੜ੍ਹ ਇਕ ਅਜਿਹੀ ਸੰਸਥਾ ਹੈ, ਜੋ ਦੇਸ਼ ਵਿਚ ਮੈਡੀਕਲ ਗਿਆਨ ਤੇ ਖੋਜ ਵਿਚ ਸਭ ਤੋਂ ਉੱਤਮ ਸੰਸਥਾ ਹੈ। ਇਹ 1962 ਤੋਂ ਬਹੁਤ ਵਧੀਆ ਕੰਮ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪਹਿਲਾਂ ਵੀ ਆਇਆ ਸੀ, ਜਦੋਂ ਮੇਰੀ ਛੋਟੀ ਧੀ ਬੀਮਾਰ ਸੀ, ਅਸੀਂ ਇੱਥੇ 44 ਦਿਨ ਬਿਤਾਏ। ਇੱਥੇ ਡਾਕਟਰਾਂ ਨੇ ਉਸ ਦਾ ਵਧੀਆ ਇਲਾਜ ਕੀਤਾ। ਪੀ.ਜੀ.ਆਈ. ਦੇਸ਼ ਦੀ ਖੁਸ਼ਹਾਲੀ ਲਈ ਕੰਮ ਕਰ ਰਿਹਾ ਹੈ। ਮੇਰਾ ਮੰਨਣਾ ਹੈ ਕਿ ਜਿਹੜੇ ਲੋਕ ਅੱਜ ਗ੍ਰੈਜੂਏਟ ਹੋਏ ਹਨ, ਉਹ ਨਾ ਸਿਰਫ਼ ਡਾਕਟਰ ਬਲਕਿ ਰਾਸ਼ਟਰ ਨਿਰਮਾਤਾ ਬਣਨਗੇ, ਜਿਸ ਦਾ ਅਸੀਂ ਭਵਿੱਖ ਵਿਚ ਸਪਨਾ ਵੇਖ ਰਹੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ