ਭਾਜਪਾ ਅਸੂਲਾਂ 'ਤੇ ਚੱਲਣ ਵਾਲੀ ਤੇ ਵਿਚਾਰਧਾਰਾਵਾਂ ਦੀ ਪਾਰਟੀ ਹੈ - ਜੇ.ਪੀ. ਨੱਢਾ
ਸਿਰਮੌਰ (ਹਿਮਾਚਲ ਪ੍ਰਦੇਸ਼), 5 ਅਕਤੂਬਰ-ਸਿਰਮੌਰ ਵਿਚ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਸਾਡੀ ਪਾਰਟੀ ਵਿਚਾਰਧਾਰਕ ਸਥਾਪਨਾ 'ਤੇ ਆਧਾਰਿਤ ਹੈ ਨਾ ਕਿ ਅਜਿਹੀ ਪਾਰਟੀ ਜੋ ਸਿਰਫ ਸੱਤਾ ਚਾਹੁੰਦੀ ਹੈ। ਅਸੀਂ ਵਿਚਾਰਧਾਰਾਵਾਂ ਦੀ ਪਾਰਟੀ ਹਾਂ ਤੇ ਅਸੂਲਾਂ ਉਤੇ ਚਲਦੇ ਹਾਂ।