JALANDHAR WEATHER

ਪ੍ਰਧਾਨ ਮੰਤਰੀ ਅੱਜ ਮਹਾਰਾਸ਼ਟਰ ਵਿਚ ਕਰਨਗੇ ਪਹਿਲੀ ਚੋਣ ਰੈਲੀ

ਮਹਾਰਾਸ਼ਟਰ, 8 ਨਵੰਬਰ- ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਰੈਲੀ ਹੈ। ਪ੍ਰਧਾਨ ਮੰਤਰੀ ਦੁਪਹਿਰ 12 ਵਜੇ ਧੂਲੇ ਵਿਚ ਲੋਕਾਂ ਨੂੰ ਸੰਬੋਧਨ ਕਰਨਗੇ। ਫਿਰ ਦੁਪਹਿਰ 2 ਵਜੇ ਨਾਸਿਕ ’ਚ ਜਨ ਸਭਾ ਹੋਵੇਗੀ। ਪ੍ਰਧਾਨ ਮੰਤਰੀ ਤੋਂ ਇਲਾਵਾ ਅਮਿਤ ਸ਼ਾਹ ਨੇ ਵੀ ਰਾਜ ਵਿਚ ਚਾਰ ਰੈਲੀਆਂ ਕੀਤੀਆਂ ਹਨ। ਮਹਾਰਾਸ਼ਟਰ ਦੀਆਂ 288 ਸੀਟਾਂ ਲਈ 20 ਨਵੰਬਰ ਨੂੰ ਇਕੋ ਪੜਾਅ ਵਿਚ ਚੋਣਾਂ ਹੋਣਗੀਆਂ। ਨਤੀਜਾ 23 ਨਵੰਬਰ ਨੂੰ ਆਵੇਗਾ। ਭਾਜਪਾ ਮਹਾਯੁਤੀ ਗਠਜੋੜ ਨਾਲ ਚੋਣ ਲੜ ਰਹੀ ਹੈ। ਭਾਜਪਾ ਨੇ 148 ਉਮੀਦਵਾਰ, ਸ਼ਿੰਦੇ ਧੜੇ ਨੇ 80 ਅਤੇ ਅਜੀਤ ਧੜੇ ਨੇ 53 ਉਮੀਦਵਾਰ ਮੈਦਾਨ ਵਿਚ ਉਤਾਰੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ