ਵਿਜੀਲੈਂਸ ਵਲੋਂ ਪੁਲਿਸ ਅਧਿਕਾਰੀ ਨੂੰ ਲਿਆ ਆਪਣੀ ਹਿਰਾਸਤ ਵਿਚ
ਅਜਨਾਲਾ, (ਅੰਮ੍ਰਿਤਸਰ), 8 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਜੀਲੈਂਸ ਵਿਭਾਗ ਵਲੋਂ ਸਰਹੱਦੀ ਥਾਣਾ ਭਿੰਡੀ ਸੈਦਾਂ ਦੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਅੱਜ ਦੁਪਹਿਰ ਸਮੇਂ ਅਚਾਨਕ ਥਾਣਾ ਭਿੰਡੀ ਸੈਦਾਂ ਵਿਚ ਰੇਡ ਕਰਕੇ ਉਥੋਂ ਇਕ ਮਹਿਲਾ ਏ.ਐਸ.ਆਈ ਨੂੰ ਹਿਰਾਸਤ ਵਿਚ ਲਿਆ ਹੈ। ਵਿਜੀਲੈਂਸ ਵਿਭਾਗ ਵਲੋਂ ਕੁਝ ਸਮੇਂ ਬਾਅਦ ਇਸ ਮਾਮਲੇ ਵਿਚ ਵੱਡਾ ਖੁਲਾਸਾ ਕਰਨ ਦੀ ਵੀ ਸੰਭਾਵਨਾ ਹੈ।