JALANDHAR WEATHER

ਸਬ ਡਿਵੀਜ਼ਨ ਬਟਾਲਾ ਵਿਚ 11 ਨਵੰਬਰ ਨੂੰ ਲੋਕਲ ਛੁੱਟੀ ਦਾ ਐਲਾਨ

 ਬਟਾਲਾ, 8 ਨਵੰਬਰ (ਸਤਿੰਦਰ ਸਿੰਘ) - ਬਟਾਲਾ ਦੇ ਨਜ਼ਦੀਕ ਸ੍ਰੀ ਅਚਲੇਸ਼ਵਰ ਧਾਮ ਵਿਖੇ ਮਨਾਏ ਜਾਂਦੇ ਨੌਵੀਂ ਦਸਵੀਂ ਦੇ ਮੇਲੇ ਦੇ ਮੌਕੇ 'ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ 11 ਨਵੰਬਰ ਨੂੰ ਦਸਵੀਂ ਵਾਲੇ ਦਿਨ ਬਟਾਲਾ ਸਬ ਡਿਵੀਜ਼ਨ ਵਿਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 10 ਨਵੰਬਰ ਨੌਵੀਂ ਵਾਲੇ ਦਿਨ ਐਤਵਾਰ ਹੋਣ ਕਰਕੇ 11 ਨਵੰਬਰ ਸੋਮਵਾਰ ਨੂੰ ਸਬ ਡਿਵੀਜ਼ਨ ਬਟਾਲਾ ਵਿਚ ਲੋਕਲ ਛੁੱਟੀ ਰਹੇਗੀ। ਉਨਾਂ ਦੱਸਿਆ ਕਿ ਦਫ਼ਤਰੀ ਰਿਕਾਰਡ ਚੈੱਕ ਕਰਨ 'ਤੇ ਪਾਇਆ ਗਿਆ ਕਿ ਸ੍ਰੀ ਅਚਲੇਸ਼ਵਰ ਧਾਮ ਬਟਾਲਾ ਵਿਖੇ ਹਰ ਸਾਲ ਨੌਵੀਂ ਵਾਲੇ ਦਿਨ ਹੀ ਸਬ ਡਿਵੀਜ਼ਨ ਬਟਾਲਾ ਵਿਚ ਲੋਕਲ ਛੁੱਟੀ ਕੀਤੀ ਜਾਂਦੀ ਰਹੀ ਹੈ। ਦਸਵੀਂ ਵਾਲੇ ਦਿਨ ਕਦੇ ਵੀ ਇਹ ਛੁੱਟੀ ਨਹੀਂ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ