JALANDHAR WEATHER

ਮੁਹਾਲੀ : ਨਗਰ ਨਿਗਮ ਨੇ ਮਾਰਕੀਟਾਂ 'ਚੋਂ ਹਟਾਏ ਨਜਾਇਜ਼ ਕਬਜ਼ੇ

 ਮੁਹਾਲੀ, 8 ਨਵੰਬਰ (ਦਵਿੰਦਰ ਸਿੰਘ) - ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਨਗਰ ਨਿਗਮ ਦੀ ਟੀਮ ਵਲੋਂ ਮਾਰਕੀਟ ਵਿਚੋਂ ਨਜਾਇਜ਼ ਕਬਜ਼ੇ ਚੁੱਕੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸੁਪਰੀਡੈਂਟ ਅਨਿਲ ਕੁਮਾਰ ਸੈਣੀ ਨੇ ਦੱਸਿਆ ਕਿ ਮਾਨਯੋਗ ਕਮਿਸ਼ਨਰ ਨਗਰ ਨਿਗਮ ਦੇ ਹੁਕਮਾਂ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ ਅਤੇ ਜਿਨਾਂ ਲੋਕਾਂ ਵਲੋਂ ਮਾਰਕੀਟ ਦੀਆਂ ਪਾਰਕਿੰਗਾਂ ਜਾਂ ਫਿਰ ਸ਼ੋਰੂਮਾਂ ਦੇ ਸਾਹਮਣੇ ਵਾਲੇ ਬਰਾਂਡਿਆਂ ਵਿਚ ਨਜਾਇਜ਼ ਢੰਗ ਨਾਲ ਆਪਣਾ ਸਮਾਨ ਲਗਾਇਆ ਗਿਆ ਹੈ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਤੇ ਇਸੇ ਤਰੀਕੇ ਦੇ ਨਾਲ ਇਹ ਕਾਰਵਾਈ ਭਵਿੱਖ ਚ ਵੀ ਜਾਰੀ ਰਹੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ