ਨੀਰਜ ਚੋਪੜਾ 2025 ਸੀਜ਼ਨ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਚ ਲਵੇਗਾ ਸਿਖਲਾਈ
ਨਵੀਂ ਦਿੱਲੀ, 8 ਨਵੰਬਰ (ਏਐੱਨਆਈ) : ਮੌਜੂਦਾ ਜੈਵਲਿਨ ਥਰੋਅ ਚੈਂਪੀਅਨ ਅਤੇ ਉਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਨੀਰਜ ਚੋਪੜਾ 2025 ਦੇ ਐਥਲੈਟਿਕਸ ਸੀਜ਼ਨ ਦੀ ਤਿਆਰੀ ਲਈ ਇਸ ਮਹੀਨੇ ਦੇ ਅੰਤ ਵਿਚ ਪੋਚੇਫਸਟਰੂਮ ਵਿਚ 31 ਦਿਨਾਂ ਦੇ ਕੈਂਪ 'ਚ ਦੱਖਣੀ ਅਫਰੀਕਾ ਵਿਚ ਸਿਖਲਾਈ ਲਈ ਜਾ ਰਿਹਾ ਹੈ। ਟੋਕੀਓ ਵਿਚ ਵਿਸ਼ਵ ਖ਼ਿਤਾਬ ਹਾਸਿਲ ਕਰਨ ਦੇ ਆਪਣੇ ਟੀਚੇ ਦੇ ਨਾਲ, ਚੋਪੜਾ ਨੇ ਆਪਣੀ ਤੰਦਰੁਸਤੀ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਅਗਲੇ ਸਾਲ 90 ਮੀਟਰ ਦਾ ਅੰਕੜਾ ਤੋੜਨਾ ਹੈ। ਉਸ ਦੇ 2025 ਸੀਜ਼ਨ ਵਿਚ ਡਾਇਮੰਡ ਲੀਗ ਸੀਰੀਜ਼ ਵੀ ਸ਼ਾਮਲ ਹੋਣਗੀਆਂ।