ਸਾਡਾ ਏਜੰਡਾ ਵਟਸਐਪ, ਫੇਸਬੁੱਕ ਜਾਂ ਟਵਿੱਟਰ ਨਾਲ ਤੈਅ ਨਹੀਂ ਹੋਵੇਗਾ, ਜੰਮੂ-ਕਸ਼ਮੀਰ ਦੇ ਲੋਕ ਕਰਨਗੇ ਫ਼ੈਸਲਾ : ਉਮਰ ਅਬਦੁੱਲਾ
ਸ੍ਰੀਨਗਰ, 8 ਨਵੰਬਰ - ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, "ਮੈਂ ਟਵਿੱਟਰ 'ਤੇ ਬਹੁਤ ਕੁਝ ਲਿਖਦਾ ਹਾਂ, ਪਰ ਪੜ੍ਹਦਾ ਬਿਲਕੁਲ ਨਹੀਂ। ਮੈਨੂੰ ਫੇਸਬੁੱਕ ਦੇਖਣ ਦੀ ਆਦਤ ਨਹੀਂ ਹੈ ਅਤੇ ਮੈਂ ਵਟਸਐਪ 'ਤੇ ਆਪਣੇ ਪਿਤਾ ਤੋਂ ਹੀ ਸੁਣਦਾ ਹਾਂ। ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਡਾ ਏਜੰਡਾ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਬਿਜਲੀ, ਗੈਸ ਸਿਲੰਡਰ ਅਤੇ ਰਾਸ਼ਨ ਦੇ ਸਕੇਲ ਵਧਾਉਣ ਦਾ ਵਾਅਦਾ ਵੀ ਜਲਦੀ ਪੂਰਾ ਜਾਵੇਗਾ।"
;
;
;
;
;
;
;
;