ਬਲੈਰੋ ਗੱਡੀ ਪਲਟਣ ਨਾਲ 35 ਮਜ਼ਦੂਰ ਜ਼ਖ਼ਮੀ
ਝਬਾਲ, 16 ਜੁਲਾਈ (ਸੁਖਦੇਵ ਸਿੰਘ)-ਪਿੰਡ ਪੰਜਵੜ੍ਹ ਵਿਖੇ ਸਥਿਤ ਬਾਗ਼ ਵਿਚੋਂ ਨਾਖਾਂ ਤੋੜਣ ਲਈ ਵੱਖ-ਵੱਖ ਪਿੰਡਾਂ ਤੋਂ ਮਜ਼ਦੂਰ ਲੈ ਕੇ ਜਾ ਰਹੀ ਬਲੈਰੋ ਗੱਡੀ ਪਲਟਣ ਨਾਲ 35 ਦੇ ਕਰੀਬ ਮਜ਼ਦੂਰ ਔਰਤਾਂ ਤੇ ਮਰਦ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਜ਼ੇਰੇ ਇਲਾਜ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਬੀੜ ਸਾਹਿਬ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ।