ਮੱਧ ਪ੍ਰਦੇਸ਼ : ਸੜਕ ਹਾਦਸੇ 'ਚ 2 ਦੀ ਮੌਤ, 10 ਜ਼ਖ਼ਮੀ
-recovered-recovered-recovered.jpg)
ਸਾਗਰ, (ਮੱਧ ਪ੍ਰਦੇਸ਼) 16 ਜੁਲਾਈ-ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਰਾਹਤਗੜ੍ਹ ਵਿਚ ਮੰਗਲਵਾਰ ਸਵੇਰੇ ਇਕ ਯਾਤਰੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 10 ਯਾਤਰੀ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਰਾਹਤਗੜ੍ਹ ਥਾਣਾ ਖੇਤਰ 'ਚ ਬੱਸ ਅਤੇ ਟਰੱਕ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਟੀਮ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚੀ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਇਸ ਘਟਨਾ ਵਿਚ ਸ਼ਾਹਪੁਰ ਸਨੌਧਾ ਵਾਸੀ ਲਕਸ਼ਮਣ ਪਟੇਲ ਅਤੇ ਦਮੋਹ ਦੇ ਸਿਵਲ ਵਾਰਡ ਵਾਸੀ ਰਾਹੁਲ ਰਾਏ ਦੀ ਮੌਤ ਹੋ ਗਈ।