ਨੀਟ ਯੂ.ਜੀ. 2024 ਪੇਪਰ ਲੀਕ ਮਾਮਲਾ: ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਸ਼ੁਰੂ
ਨਵੀਂ ਦਿੱਲੀ, 18 ਜੁਲਾਈ- ਸੁਪਰੀਮ ਕੋਰਟ ਨੇ ਨੀਟ ਯੂ.ਜੀ. 2024 ਪ੍ਰੀਖਿਆ ਵਿਚ ਕਥਿਤ ਪੇਪਰ ਲੀਕ ਅਤੇ ਦੁਰਵਿਵਹਾਰ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਜਲਦਬਾਜ਼ੀ ਵਾਲਾ ਮਾਮਲਾ ਹੈ ਅਤੇ ਲੱਖਾਂ ਵਿਦਿਆਰਥੀ ਇਸ ਮਾਮਲੇ ’ਚ ਨਤੀਜੇ ਦੀ ਉਡੀਕ ਕਰ ਰਹੇ ਹਨ।