JALANDHAR WEATHER

ਮੁੱਖ ਮੰਤਰੀ ਆਪਣੇ ਜੱਦੀ ਪਿੰਡ ਪੰਚਾਇਤ ਦੀ ਸਰਬਸੰਮਤੀ ਕਰਵਾਉਣ ਲਈ ਤਰਲੇ ਕੱਢ ਰਿਹਾ - ਹੈਪੀ ਬੋਪਾਰਾਏ

ਅਟਾਰੀ (ਅੰਮ੍ਰਿਤਸਰ), 3 ਅਕਤੂਬਰ (ਰਾਜਿੰਦਰ ਸਿੰਘ ਰੂਬੀ)-ਪੰਜਾਬ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਰਾਜ ਅੰਦਰ ਸਰਕਾਰ ਦੀ ਨਲਾਇਕੀ ਸਾਹਮਣੇ ਆ ਰਹੀ ਹੈ। ਉਮੀਦਵਾਰਾਂ ਨੂੰ ਨਿਰਪੱਖਤਾ ਨਾਲ ਸਰਕਾਰ ਦੀ ਅਫਸਰਸ਼ਾਹੀ ਫਾਰਮ ਭਰਨ ਮੌਕੇ ਐਨ.ਓ.ਸੀ. ਜਾਰੀ ਨਹੀਂ ਕਰ ਰਹੀ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਹਰਪ੍ਰੀਤ ਸਿੰਘ ਹੈਪੀ ਬੋਪਾਰਾਏ ਨੇ ਸਰਕਾਰ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਹੇI ਹੈਪੀ ਬੋਪਾਰਾਏ ਨੇ ਕਿਹਾ ਕਿ ਅੱਜ ਪੰਜਾਬ ਦੇ ਹਰ ਪਿੰਡ ਹਰ ਬਲਾਕ ਤੇ ਹਰ ਕਸਬੇ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਆਪਣੇ-ਆਪਣੇ ਕਾਗਜ਼ ਦਾਖਲ ਕਰਨ ਵਾਲੇ ਪੰਚ-ਸਰਪੰਚ, ਉਮੀਦਵਾਰ ਥਾਂ-ਥਾਂ ਉਤੇ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਸਾਹਮਣਾ ਕਰਦੇ ਹੋਏ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਦੇ ਹਾੜੇ ਕੱਢ ਰਹੇ ਹਨ ਜਿਥੇ ਕਿ ਇਨ੍ਹਾਂ ਉਮੀਦਵਾਰਾਂ ਨੂੰ 'ਆਪ' ਆਗੂਆਂ ਦੀ ਸ਼ਹਿ 'ਤੇ ਕੋਈ ਵੀ ਇਨਸਾਫ ਨਹੀਂ ਮਿਲ ਰਿਹਾI ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਰਾਜ ਅੰਦਰੋਂ ਚੱਲਦਾ ਕਰਨ ਲਈ ਪਿੰਡਾਂ ਦੇ ਲੋਕਾਂ ਨੇ ਧਹਈਆ ਕਰ ਲਿਆ ਹੈ ਜੋ ਸਰਕਾਰ ਨੂੰ ਪਤਾ ਲੱਗ ਚੁੱਕਾ ਹੈ। ਹੈਪੀ ਬੋਪਾਰਾਏ ਨੇ ਇਹ ਵੀ ਕਿਹਾ ਕਿ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਪਿੰਡ ਸਤੋਜ ਵਿਚ ਜਾ ਕੇ ਪੰਚਾਇਤੀ ਚੋਣਾਂ ਦੀ ਸਰਬਸੰਮਤੀ ਕਰਵਾਉਣ ਲਈ ਪਿੰਡ ਵਾਸੀਆਂ ਦੇ ਤਰਲੇ ਕੱਢਦੇ ਹੋਏ ਨਜ਼ਰ ਆ ਰਹੇ ਹਨI ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਆਪਣੇ ਪਿੰਡ ਸਰਬਸੰਮਤੀ ਨਹੀਂ ਕਰਵਾ ਸਕਦਾ ਤਾਂ ਉਹ ਪੰਜਾਬ ਦੇ ਪਿੰਡਾਂ ਵਿਚ ਕਿਉਂ ਸਰਬਸੰਮਤੀਆਂ ਕਰਵਾਉਣ ਦੇ ਵੱਡੇ- ਵੱਡੇ ਬਿਆਨ ਦੇ ਰਿਹਾ ਹੈI 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ