ਮੈਂ ਮਾਲਦੀਵ ਨੂੰ ਦਿੱਤੀ ਗਈ ਮਦਦ ਲਈ ਪ੍ਰਧਾਨ ਮੰਤਰੀ ਮੋਦੀ ਦਾ ਕਰਦਾ ਹਾਂ ਧੰਨਵਾਦ- ਰਾਸ਼ਟਰਪਤੀ ਮੁਹੰਮਦ ਮੁਈਜ਼ੂ
ਨਵੀਂ ਦਿੱਲੀ, 7 ਅਕਤੂਬਰ- ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਕਿਹਾ ਕਿ ਭਾਰਤ ਮਾਲਦੀਵ ਦੇ ਸਮਾਜਿਕ-ਆਰਥਿਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਇਕ ਪ੍ਰਮੁੱਖ ਭਾਗੀਦਾਰ ਹੈ ਅਤੇ ਜ਼ਰੂਰਤ ਸਮੇਂ ਮਾਲਦੀਵ ਦੇ ਨਾਲ ਖੜ੍ਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਾਲਾਂ ਤੋਂ ਮਾਲਦੀਵ ਨੂੰ ਦਿੱਤੀ ਗਈ ਮਦਦ ਲਈ ਪ੍ਰਧਾਨ ਮੰਤਰੀ ਮੋਦੀ, ਭਾਰਤ ਦੀ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੈਂ 400 ਮਿਲੀਅਨ ਯੂ.ਐਸ. ਡਾਲਰ ਦੇ ਦੁਵੱਲੇ ਮੁਦਰਾ ਅਦਲਾ-ਬਦਲੀ ਸਮਝੌਤੇ ਤੋਂ ਇਲਾਵਾ 30 ਬਿਲੀਅਨ ਭਾਰਤੀ ਰੁਪਿਆਂ ਦੇ ਰੂਪ ਵਿਚ ਸਹਾਇਤਾ ਪ੍ਰਦਾਨ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਲਈ ਧੰਨਵਾਦੀ ਹਾਂ, ਜੋ ਇਸ ਸਮੇਂ ਸਾਡੇ ਸਾਹਮਣੇ ਆਉਣ ਵਾਲੇ ਵਿਦੇਸ਼ੀ ਮੁਦਰਾ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਹਾਇਕ ਹੋਵੇਗਾ।
;
;
;
;
;
;
;