ਉਪ-ਰਾਸ਼ਟਰਪਤੀ ਨੇ ਕੀਤੀ ਮਾਲਦੀਵ ਦੇ ਰਾਸ਼ਟਰਪਤੀ ਨਾਲ ਮੁਲਾਕਾਤ
ਨਵੀਂ ਦਿੱਲੀ, 7 ਅਕਤੂਬਰ- ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨਾਲ ਮੁਲਾਕਾਤ ਕੀਤੀ। ਉਪ ਰਾਸ਼ਟਰਪਤੀ ਨੇ ਟਵੀਟ ਕਰ ਕਿਹਾ ਕਿ ਦੋਵੇਂ ਨੇਤਾਵਾਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਹੈ ਕਿ ਅੱਜ ਅਪਣਾਇਆ ਗਿਆ ਵਿਜ਼ਨ ਦਸਤਾਵੇਜ਼ ਦੁਵੱਲੇ ਸੰਬੰਧਾਂ ਨੂੰ ਡੂੰਘਾ ਕਰਨ ਅਤੇ ਇਸ ਨੂੰ ਇਕ ਵਿਆਪਕ ਸਾਂਝੇਦਾਰੀ ਵਿਚ ਬਦਲਣ ਲਈ ਇਕ ਰੂਪਰੇਖਾ ਵਜੋਂ ਕੰਮ ਕਰੇਗਾ, ਜੋ ਭਵਿੱਖ-ਮੁਖੀ ਅਤੇ ਦੋਵਾਂ ਦੇਸ਼ਾਂ ਲਈ ਲਾਭਕਾਰੀ ਹੈ।