JALANDHAR WEATHER

ਦੋ ਕਾਰਾਂ ਦੀ ਟੱਕਰ ਵਿਚ 3 ਦੀ ਮੌਤ

ਸਨੌਰ, (ਪਟਿਆਲਾ), 7 ਅਕਤੂਬਰ (ਸੋਖਲ)- ਪਟਿਆਲਾ-ਚੀਕਾ ਹਾਈਵੇ ’ਤੇ ਪਿਡ ਕੁਲੇ ਮਾਜਰਾ ਬੀੜ ’ਚ ਲੰਘੀ ਰਾਤ ਦੋ ਗੱਡੀਆਂ ਦੀ ਆਹਮਣੇ-ਸਾਹਮਣੇ ਹੋਈ ਟੱਕਰ 3 ਦੀ ਮੌਤ ਹੋ ਗਈ ਤੇ 5 ਜ਼ਖ਼ਮੀ ਹੋ ਗਏ। ਮਿ੍ਰਤਕ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਘਿਓਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰਿੰਦਰ ਸਿੰਘ 38 ਸਾਲ ਆਪਣੇ ਮਾਂ-ਬਾਪ ਨਾਲ ਆਪਣੇ ਸਹੁਰਿਆਂ ਪਿੰਡ ਘਿਓਰਾ ਤੋਂ ਇਕ ਵਿਆਹ ਸਮਾਗਮ ’ਚ ਸ਼ਾਮਿਲ ਹੋਣ ਤੋ ਬਾਅਦ ਆਪਣੀ ਗੱਡੀ ਪੀ.ਬੀ.-1145-8138 ’ਚ ਸਵਾਰ ਹੋ ਕੇ ਆਪਣੇ ਪਿੰਡ ਘਨੌਰ ਲਾਗੇ ਲਲੋਦੀ ਪੁਰ ਜਾ ਰਹੇ ਸਨ, ਜਦੋਂ ਇਹ ਪਿੰਡ ਕੁਲੇ ਮਾਜਰਾ ਬੀੜ ਕੋਲ ਪਹੁਚੇ ਤਾਂ ਅੱਗੇ ਤੋਂ ਤੇਜ਼ ਰਫ਼ਤਾਰ ’ਚ ਆ ਰਹੀ ਸਵਿਵਟ ਗੱਡੀ, ਜਿਸ ਵਿਚ 5 ਵਿਅਕਤੀ ਸਵਾਰ ਸਨ, ਨਾਲ ਭਿਆਨਕ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਵਿਚ ਹਰਿੰਦਰ ਸਿੰਘ 38 ਸਾਲ ਪੁੱਤਰ ਚੇਤਨ ਸਿੰਘ , ਉਸ ਦੀ ਮਾਤਾ ਜਸਪਾਲ ਕੌਰ 55 ਸਾਲ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੂਜੀ ਗੱਡੀ ਪਟਿਆਲਾ ਤੋਂ ਚੀਕਾ (ਹਰਿਆਣਾ) ਜਾ ਰਹੀ ਸੀ । ਜਿਸ ’ਚ ਪੂਨਮ ਕੁਮਾਰੀ 55 ਸਾਲ ਪਤਨੀ ਪਵਨ ਕੁਮਾਰ ਦੀ ਮੌਤ ਹੋ ਗਈ ਤੇ ਬਾਕੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਜ਼ੇਰੇ ਇਲਾਜ ਹਨ। ਥਾਣਾ ਸਦਰ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਇਹ ਹਾਦਸਾ ਸੜਕ ਤੇ ਖੜੇ ਟਰੱਕ ਕਾਰਨ ਵਾਪਰਿਆ ਹੈ ਤੇ ਬਾਕੀ ਤਫਤੀਸ਼ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ