ਦੱਖਣੀ ਕੋਰੀਆ ਦੀ ਹਾਨ ਕਾਂਗ ਨੂੰ ਮਿਲਿਆ ਸਾਹਿਤ ਦਾ ਨੋਬਲ ਪੁਰਸਕਾਰ
ਸਟਾਕਹੋਮ, 10 ਅਕਤੂਬਰ- ਸਾਹਿਤ ਦੇ ਖੇਤਰ ਵਿਚ 2024 ਲਈ ਨੋਬਲ ਪੁਰਸਕਾਰ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਸ ਸਾਲ ਇਹ ਸਨਮਾਨ ਦੱਖਣੀ ਕੋਰੀਆ ਦੀ ਲੇਖਿਕਾ ਹਾਨ ਕਾਂਗ ਨੂੰ ਦਿੱਤਾ ਗਿਆ ਹੈ। ਉਸ ਨੂੰ ਇਹ ਸਨਮਾਨ ਉਸ ਦੀ ਡੂੰਘੀ ਕਾਵਿ ਵਾਰਤਕ ਲਈ ਦਿੱਤਾ ਗਿਆ। ਇਹ ਵਾਰਤਕ ਇਤਿਹਾਸਕ ਸਦਮੇ ਅਤੇ ਮਨੁੱਖੀ ਜੀਵਨ ਦੀ ਨਾਜ਼ੁਕਤਾ ਨੂੰ ਉਜਾਗਰ ਕਰਦਾ ਹੈ।