ਹਰਿਆਣਾ ਸਰਕਾਰ ਵਲੋਂ ਸਰਕਾਰੀ ਅਸਾਮੀਆਂ ਲਈ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਅਸਥਾਈ ਆਧਾਰ 'ਤੇ ਨਿਯੁਕਤੀ ਪੱਤਰ ਜਾਰੀ ਕਰਨ ਦਾ ਫ਼ੈਸਲਾ
ਚੰਡੀਗੜ੍ਹ, 12 ਅਕਤੂਬਰ - ਡੀ.ਪੀ.ਆਰ. ਹਰਿਆਣਾ ਨੇ ਟਵੀਟ ਕੀਤਾ, “ਹਰਿਆਣਾ ਸਰਕਾਰ ਨੇ ਐਚ.ਪੀ.ਐਸ.ਸੀ. ਅਤੇ ਐਚ.ਐਸ.ਐਸ.ਸੀ. ਦੁਆਰਾ ਗਰੁੱਪ ਏ, ਬੀ, ਸੀ ਅਤੇ ਡੀ ਦੀਆਂ ਵੱਖ-ਵੱਖ ਸਰਕਾਰੀ ਅਸਾਮੀਆਂ ਲਈ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੇ ਚਰਿੱਤਰ ਤਸਦੀਕ ਅਤੇ ਮੈਡੀਕਲ ਸਰਟੀਫਿਕੇਟ ਵਿਚ ਛੋਟ ਦੇ ਕੇ ਅਸਥਾਈ ਆਧਾਰ 'ਤੇ ਨਿਯੁਕਤੀ ਪੱਤਰ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ."