ਡੀ.ਐਸ.ਪੀ. ਖਹਿਰਾ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਲੌਂਗੋਵਾਲ, 15 ਅਕਤੂਬਰ (ਵਿਨੋਦ, ਖੰਨਾ) - ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋ ਵਿਖੇ ਪੰਚਾਇਤੀ ਵੋਟਾਂ ਪਾਏ ਜਾਣ ਦਾ ਅਮਲ ਅਮਨ ਸ਼ਾਂਤੀ ਨਾਲ ਆਰੰਭ ਹੋ ਗਿਆ ਹੈ। ਵੋਟਰਾਂ ਵਿਚ ਵੋਟ ਪਾਉਣ ਲਈ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕ ਵੋਟ ਪਾਉਣ ਦੇ ਟਾਈਮ ਤੋਂ ਪਹਿਲਾਂ ਹੀ ਲੰਮੀਆਂ ਕਤਾਰਾਂ ਵਿੱਚ ਲੱਗ ਗਏ। ਇਸ ਦੌਰਾਨ ਡੀ.ਐਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਪਿੰਡ ਸ਼ੇਰੋਂ ਦੇ ਵੱਖ ਵੱਖ ਚੋਣ ਬੂਥਾਂ ਉਤੇ ਪੁੱਜ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮੁੱਚੇ ਇਲਾਕੇ ਵਿਚ ਵੋਟ ਪਾਏ ਜਾਣ ਦਾ ਅਮਲ ਅਮਨ ਸ਼ਾਂਤੀ ਨਾਲ ਨੇਪਰੇ ਚੜ ਰਿਹਾ ਹੈ। ਕਿਧਰੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਸਮਾਚਾਰ ਨਹੀਂ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਦੇ ਰੋਕਣ ਲਈ ਪੁਲਿਸ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।