ਸਰਦ ਰੁੱਤ ਦੀ ਪਹਿਲੀ ਸੰਘਣੀ ਧੁੰਦ ਨੇ ਜਨਜੀਵਨ ਕੀਤਾ ਪ੍ਰਭਾਵਿਤ
ਅਜਨਾਲਾ, (ਅੰਮ੍ਰਿਤਸਰ), 9 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਨਵੰਬਰ ਮਹੀਨੇ ਦੇ ਦੂਸਰੇ ਹਫ਼ਤੇ ਦੇ ਅੱਜ ਦੂਸਰੇ ਦਿਨ ਸਰਦ ਰੁੱਤ ਦੀ ਪਈ ਪਹਿਲੀ ਸੰਘਣੀ ਧੁੰਦ ਨੇ ਆਮ ਜਨਜੀਵਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੋਇਆ ਹੈ। ਧੁੰਦ ਕਾਰਨ ਸੜਕੀ ਆਵਾਜਾਈ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ ਅਤੇ ਵਾਹਨਾਂ ਦੀ ਚਾਲ ਵੀ ਹੌਲੀ ਨਜ਼ਰ ਆ ਰਹੀ ਹੈ। ਲੋਕ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਨੂੰ ਅੱਗੇ ਵੱਧ ਰਹੇ ਹਨ।