ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਉਡਾਣਾਂ ਪ੍ਰਭਾਵਿਤ
ਰਾਜਾਸਾਂਸੀ, (ਅੰਮ੍ਰਿਤਸਰ), 9 ਨਵੰਬਰ (ਹਰਦੀਪ ਸਿੰਘ ਖੀਵਾ)- ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੂਣੇ ਤੋਂ ਅੰਮ੍ਰਿਤਸਰ ਤੜਕੇ 5.20 ਵਜੇ ਪਹੁੰਚੀ ਇੰਡੀਗੋ ਏਅਰ ਲਾਇਨ ਦੀ ਉਡਾਣ ਨੂੰ ਚੰਡੀਗੜ੍ਹ ਵਲੋਂ ਮੋੜ ਦਿੱਤਾ ਦਿੱਤਾ ਗਿਆ। ਜਦੋਂ ਕਿ 7.40 ਤੇ ਦੁਬਈ ਤੋਂ ਅਤੇ 7.55 ਤੇ ਮੁੰਬਈ ਤੋਂ ਇਥੇ ਪਹੁੰਚਣ ਵਾਲੀਆਂ ਉਡਾਣਾਂ ਲੇਟ ਹਨ ਜੋ ਕਿ ਅਜੇ ਤੱਕ ਪਹੁੰਚੀਆਂ ਨਹੀਂ ਹਨ।