JALANDHAR WEATHER

ਨਿਪਾਲ: ਵੱਖ ਵੱਖ ਬੱਸ ਹਾਦਿਸਆਂ ’ਚ 9 ਦੀ ਮੌਤ

ਕਾਠਮੰਡੂ, 9 ਨਵੰਬਰ- ਮੱਧ-ਪੱਛਮੀ ਨਿਪਾਲ ਦੇ ਸੁਰਖੇਤ ਜ਼ਿਲ੍ਹੇ ਵਿਚ ਬੀਤੇ ਦਿਨ ਇਕ ਯਾਤਰੀ ਬੱਸ ਦੇ ਇਕ ਹਾਈਵੇਅ ਤੋਂ ਪਲਟ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਜ਼ਿਲ੍ਹਾ ਪੁਲਿਸ ਦੇ ਬੁਲਾਰੇ ਬੀਰੇਂਦਰ ਬਿਸ਼ਵਕਰਮਾ ਨੇ ਸਿਨਹੂਆ ਨੇ ਦੱਸਿਆ ਕਿ 34 ਲੋਕਾਂ ਨੂੰ ਲੈ ਕੇ ਜਾ ਰਹੀ ਬੱਸ ਹਾਈਵੇਅ ਤੋਂ 150 ਮੀਟਰ ਹੇਠਾਂ ਡਿੱਗ ਗਈ, ਜਿਸ ਨਾਲ ਚਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। ਇਸੇ ਤਰ੍ਹਾਂ ਹੀ ਨਿਪਾਲ ਦੇ ਚਿਤਵਾਨ ਜ਼ਿਲ੍ਹੇ ਵਿਚ ਬੀਤੇ ਦਿਨ ਹੀ ਵਾਪਰੇ ਇਕ ਵੱਖਰੇ ਹਾਦਸੇ ਵਿਚ ਦੋ ਯਾਤਰੀ ਬੱਸਾਂ ਦੀ ਟੱਕਰ ਹੋ ਗਈ, ਜਿਸ ਕਾਰਨ ਪੰਜ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ