ਵਾਇਨਾਡ : ਅਸੀਂ ਮਹਾਰਾਸ਼ਟਰ ਅਤੇ ਝਾਰਖੰਡ ਵਿਚ ਸਰਕਾਰ ਬਣਾਵਾਂਗੇ - ਸਚਿਨ ਪਾਇਲਟ
ਵਾਇਨਾਡ (ਕੇਰਲ), 9 ਨਵੰਬਰ - ਕਾਂਗਰਸ ਨੇਤਾ ਸਚਿਨ ਪਾਇਲਟ ਨੇ ਕਿਹਾ, "...ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਭਾਰਤ ਸਰਕਾਰ ਦੀਆਂ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਚੋਣਾਂ ਚ ਇੰਡੀਆ ਗੱਠਜੋੜ ਦੀ ਸ਼ਾਨਦਾਰ ਜਿੱਤ ਹੋਵੇਗੀ... ਭਾਵਨਾਵਾਂ ਸਾਡੇ ਨਾਲ ਹਨ ਤੇ ਅਸੀਂ ਚੋਣਾਂ ਜਿੱਤ ਕੇ ਮਜ਼ਬੂਤ ਸਰਕਾਰ ਬਣਾਵਾਂਗੇ। ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨੇ ਜਨਤਾ ਨੂੰ ਝੂਠੀਆਂ ਉਮੀਦਾਂ ਵੇਚਣ ਦੀ ਕੋਸ਼ਿਸ਼ ਕੀਤੀ ਹੈ, ਪਰ ਲੋਕ ਹੁਣ ਸਮਝਦਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਮਨਜ਼ੂਰ ਨਹੀਂ ਹੈ। ਅਸੀਂ ਮਹਾਰਾਸ਼ਟਰ ਅਤੇ ਝਾਰਖੰਡ ਵਿਚ ਸਰਕਾਰ ਬਣਾਵਾਂਗੇ।