JALANDHAR WEATHER

ਅਦਾਕਾਰਾ ਰਕੁਲ ਪ੍ਰੀਤ ਸਿੰਘ ਭਰਾ ਡਰੱਗ ਮਾਮਲੇ ਵਿਚ ਗਿ੍ਫ਼ਤਾਰ

ਤੇਲੰਗਾਨਾ, 16 ਜੁਲਾਈ- ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨ ਪ੍ਰੀਤ ਸਿੰਘ ਅਤੇ ਚਾਰ ਹੋਰਾਂ ਨੂੰ ਹੈਦਰਾਬਾਦ ਪੁਲਿਸ ਨੇ ਕਥਿਤ ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਤੇਲੰਗਾਨਾ ਐਂਟੀ ਨਾਰਕੋਟਿਕਸ ਵਿਭਾਗ ਨੇ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਹੈਦਰਾਬਾਦ ਵਿਚ ਵਿਕਰੀ ਲਈ ਲਿਆਂਦੀ ਗਈ ਲਗਭਗ 2.6 ਕਿਲੋਗ੍ਰਾਮ ਕੋਕੀਨ ਵੀ ਜ਼ਬਤ ਕੀਤੀ। ਅਮਨ ਪ੍ਰੀਤ ਸਿੰਘ, ਅਨਿਕੇਤ ਰੈੱਡੀ, ਪ੍ਰਸਾਦ, ਮਧੂਸੂਦਨ ਅਤੇ ਨਿਖਿਲ ਦਮਨ ਵਜੋਂ ਪਛਾਣੇ ਗਏ ਦੋਸ਼ੀ ਫ਼ਿਲਹਾਲ ਪੁਲਿਸ ਦੀ ਹਿਰਾਸਤ ਵਿਚ ਹਨ ਅਤੇ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਨ੍ਹਾਂ ਦੇ ਡੋਪ ਟੈਸਟ ਪਾਜ਼ੀਟਿਵ ਆਏ ਹਨ ਪਰ ਅਜੇ ਵਧੇਰੇ ਜਾਂਚ ਕੀਤੀ ਜਾਣੀ ਬਾਕੀ ਹੈ। ਪਿਛਲੇ ਸਾਲ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਰਕੁਲ ਪ੍ਰੀਤ ਸਿੰਘ ਨੂੰ ਡਰੱਗ ਤਸਕਰੀ ਅਤੇ ਸੇਵਨ ਮਾਮਲੇ ਵਿਚ ਸੰਮਨ ਜਾਰੀ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ