JALANDHAR WEATHER

ਖੱਡ ਵਿਚ ਡਿੱਗੀ ਬੱਸ, ਪੰਜ ਦੀ ਮੌਤ

ਮਹਾਰਾਸ਼ਟਰ, 16 ਜੁਲਾਈ- ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੰਬਈ-ਪੁਣੇ ਐਕਸਪ੍ਰੈਸਵੇਅ ’ਤੇ ਵਾਪਰੇ ਸੜਕ ਹਾਦਸੇ ਵਿਚ ਇਕ ਬੱਸ ਦੇ ਟਰੈਕਟਰ ਨਾਲ ਟਕਰਾਉਣ ਕਾਰਨ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਪੀੜਤ ਮੁੰਬਈ ਨੇੜੇ ਆਪਣੇ ਜੱਦੀ ਸ਼ਹਿਰ ਡੋਂਬੀਵਲੀ ਤੋਂ ਅਸ਼ਧੀ ਇਕਾਦਸ਼ੀ ਦੇ ਜਸ਼ਨ ਲਈ ਪੰਢਰਪੁਰ ਜਾ ਰਹੇ ਸਨ। ਅੱਧੀ ਰਾਤ ਦੇ ਕਰੀਬ ਬੱਸ ਟਰੈਕਟਰ ਨਾਲ ਟਕਰਾ ਕੇ ਖੱਡ ਵਿਚ ਜਾ ਡਿੱਗੀ। ਜਾਣਕਾਰੀ ਅਨੁਸਾਰ ਬੱਸ ਵਿਚ 42 ਸ਼ਰਧਾਲੂ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ