JALANDHAR WEATHER

ਅੱਜ ਆਈ.ਓ.ਸੀ. ਅਭਿਨਵ ਬਿੰਦਰਾ ਨੂੰ ਕਰੇਗਾ ਉਲੰਪਿਕ ਆਰਡਰ ਐਵਾਰਡ ਨਾਲ ਸਨਮਾਨਿਤ

 ਫ਼ਰਾਂਸ, 10 ਅਗਸਤ- ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੂੰ ਉਲੰਪਿਕ ਦੌਰਾਨ ਸ਼ਾਨਦਾਰ ਯੋਗਦਾਨ ਲਈ ਅੱਜ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਵਲੋਂ ਉਲੰਪਿਕ ਆਰਡਰ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ ਉਲੰਪਿਕ ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਪੈਰਿਸ ਵਿਚ 142ਵੇਂ ਆਈ.ਓ.ਸੀ. ਸੈਸ਼ਨ ਦੌਰਾਨ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਦੀ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ 1983 ਵਿਚ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 1975 ਵਿਚ ਸਥਾਪਿਤ ਕੀਤਾ ਗਿਆ ਉਲੰਪਿਕ ਆਰਡਰ, ਉਲੰਪਿਕ ਦਾ ਸਰਵਉੱਚ ਸਨਮਾਨ ਹੈ, ਜੋ ਉਲੰਪਿਕ ਦੌਰਾਨ ਜਾਂ ਇਸ ਨੂੰ ਕਰਵਾਉਣ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਦਿੱਤਾ ਜਾਂਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ