JALANDHAR WEATHER

ਲੁਟੇਰਿਆਂ ਵਲੋਂ ਨੌਜਵਾਨ ਟੈਕਸੀ ਡਰਾਈਵਰ ਦਾ ਕਤਲ

ਸਮਰਾਲਾ, 10 ਅਗਸਤ (ਗੋਪਾਲ ਸੋਫਤ)- ਅੱਜ ਤੜਕੇ ਸਥਾਨਕ ਲੁਧਿਆਣਾ ਚੰਡੀਗੜ੍ਹ ਹਾਈਵੇ ’ਤੇ ਇਕ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਾਤਲ ਮ੍ਰਿਤਕ ਦੀ ਅਲਟੋ ਕਾਰ ਲੈ ਕੇ ਫ਼ਰਾਰ ਹੋ ਗਏ ਹਨ। ਮਿ੍ਰਤਕ ਦੀ ਪਛਾਣ ਰਵੀ ਉਮਰ 30 ਸਾਲ ਵਜੋਂ ਹੋਈ ਹੈ, ਜੋ ਕਿ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ। ਭਾਵੇਂ ਇਹ ਖਬਰ ਲਿਖੇ ਜਾਣ ਤੱਕ ਇਸ ਘਟਨਾ ਦੀ ਪੂਰੀ ਜਾਣਕਾਰੀ ਨਹੀਂ ਮਿਲੀ ਪਰ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਾਸੀ ਰਵੀ ਆਪਣੀ ਅਲਟੋ ਕਾਰ ਵਿਚ ਸਵਾਰੀਆਂ ਛੱਡਣ ਲਈ ਲੁਧਿਆਣਾ ਗਿਆ ਸੀ। ਵਾਪਸੀ ਸਮੇਂ ਸਥਾਨਕ ਹਾਈਵੇ ਤੇ ਪਿੰਡ ਹਰਿਓ ਨੇੜੇ ਕਰੀਬ ਤੜਕੇ ਲਗਭਗ ਚਾਰ ਵਜੇ ਲੁਟੇਰਿਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਦੀ ਕਾਰ ਲੈ ਕੇ ਫ਼ਰਾਰ ਹੋ ਗਏ। ਗੰਭੀਰ ਰੂਪ ਵਿਚ ਜ਼ਖ਼ਮੀ ਰਵੀ ਨੇ ਆਪਣੇ ਪਿਤਾ ਅਤੇ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ। ਉਸ ਦੇ ਪਿਤਾ ਦੇ ਕਹਿਣ ’ਤੇ ਉਸ ਨੇ ਆਪਣੀ ਵਾਰਦਾਤ ਵਾਲੀ ਥਾਂ ਦੀ ਲੋਕੇਸ਼ਨ ਵੀ ਆਪਣੇ ਪਿਤਾ ਨੂੰ ਭੇਜ ਦਿੱਤੀ ਸੀ। ਮ੍ਰਿਤਕ ਡਰਾਈਵਰ ਦੇ ਪਰਿਵਾਰ ਦੇ ਮੈਂਬਰ ਕਰੀਬ ਸਾਢੇ ਪੰਜ ਵਜੇ ਘਟਨਾ ਸਥਾਨ ’ਤੇ ਪਹੁੰਚ ਗਏ। ਲਗਭਗ ਇਸੇ ਸਮੇਂ ਸਥਾਨਕ ਪੁਲਿਸ ਵੀ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਦੇਹ ਸਥਾਨਕ ਸਿਵਲ ਹਸਪਤਾਲ ਵਿਚ ਭੇਜੀ ਗਈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ