ਦੇਰ ਰਾਤ ਜਾਰੀ ਹੋਈ ਅਕਾਲੀ ਉਮੀਦਵਾਰਾਂ ਦੀ ਲਿਸਟ
ਜਗਰਾਉਂ, 5 ਅਕਤੂਬਰ (ਕੁਲਦੀਪ ਸਿੰਘ ਲੋਹਟ)-ਇਲਾਕੇ ਦੇ ਪਿੰਡ ਡੱਲਾ ਅਤੇ ਚੀਮਾ ਦੇ ਅਕਾਲੀ ਸਮਰਥਕ ਸਰਪੰਚੀ ਦੇ ਉਮੀਦਵਾਰਾਂ ਦੇ ਪੇਪਰ ਖਾਰਿਜ ਦੀਆਂ ਕਨਸੋਆਂ ਦੇਰ ਸ਼ਾਮ ਤੱਕ ਚਲਦੀਆਂ ਰਹੀਆਂ। ਲੰਮੀ ਉਡੀਕ ਤੋਂ ਬਾਅਦ ਡੱਲਾ ਤੇ ਚੀਮਾ ਪਿੰਡ ਦੇ ਸਰਪੰਚੀ ਉਮੀਦਵਾਰਾਂ ਦੀ ਲਿਸਟ ਰੋਕ ਕੇ ਰੱਖੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਤੇ ਹਲਕਾ ਵਿਧਾਇਕ ਐਸ. ਆਰ. ਕਲੇਰ ਨੇ ਬੀ. ਡੀ. ਓ. ਦਫ਼ਤਰ ਡੇਰੇ ਲਾ ਦਿੱਤੇ। ਆਖਿਰ 8 ਵਜੇ ਤੋਂ ਬਾਅਦ ਪ੍ਰਸ਼ਾਸਨ ਨੂੰ ਚੰਦ ਸਿੰਘ ਡੱਲਾ ਤੇ ਪਰਮਿੰਦਰ ਸਿੰਘ ਚੀਮਾ ਦੇ ਨਾਵਾਂ ਦੀ ਲਿਸਟ ਬੀ.ਡੀ.ਓ. ਦਫਤਰ ਦੇ ਬਾਹਰ ਲਾਉਣੀ ਪਈ।