ਐਨ.ਆਈ.ਏ. ਵਲੋਂ ਪੰਜ ਰਾਜਾਂ ਚ ਕਈ ਥਾਵਾਂ 'ਤੇ ਛਾਪੇਮਾਰੀ
ਨਵੀਂ ਦਿੱਲੀ, 5 ਅਕਤੂਬਰ - ਐਨ.ਆਈ.ਏ. ਨੇ ਅੱਜ ਅਸਾਮ ਦੇ ਗੋਲਪਾੜਾ, ਮਹਾਰਾਸ਼ਟਰ ਦੇ ਔਰੰਗਾਬਾਦ, ਜਾਲਨਾ, ਮਾਲੇਗਾਓਂ, ਯੂ.ਪੀ. ਦੇ ਸਹਾਰਨਪੁਰ, ਦਿੱਲੀ, ਜੰਮੂ ਕਸ਼ਮੀਰ ਦੇ ਬਾਰਾਮੂਲਾ, ਪੁਲਵਾਮਾ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ।ਐਨ.ਆਈ.ਏ. ਦੇ ਸੂਤਰਾਂ ਅਨੁਸਾਰ ਇਕ ਸਾਜ਼ਿਸ਼ ਦੇ ਮਾਮਲੇ ਵਿਚ ਜੈਸ਼-ਏ-ਮੁਹੰਮਦ ਦੇ ਇਕ ਕਾਰਕੁਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।