ਜੰਮੂ-ਕਸ਼ਮੀਰ : ਐਗਜ਼ਿਟ ਪੋਲ ਦੇ ਅਨੁਮਾਨ ਤੋਂ ਬਾਅਦ ਪੀ.ਡੀ.ਪੀ. ਨੇ ਦਿੱਤੇ ਕਾਂਗਰਸ-ਐਨ.ਸੀ. ਗੱਠਜੋੜ ਚ ਸ਼ਾਮਿਲ ਹੋਣ ਦੇ ਸੰਕੇਤ
ਸ੍ਰੀਨਗਰ, 6 ਅਕਤੂਬਰ - ਜਿਵੇਂ ਕਿ ਐਗਜ਼ਿਟ ਪੋਲ ਨੇ ਜੰਮੂ-ਕਸ਼ਮੀਰ ਵਿਚ ਸਖ਼ਤ ਦੌੜ ਦਾ ਅਨੁਮਾਨ ਲਗਾਇਆ ਹੈ, ਲਾਲ ਚੌਕ ਵਿਧਾਨ ਸਭਾ ਸੀਟ ਤੋਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਉਮੀਦਵਾਰ ਜ਼ੁਹੈਬ ਯੂਸਫ ਮੀਰ ਨੇ ਸੰਕੇਤ ਦਿੱਤਾ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਨੈਸ਼ਨਲ ਕਾਨਫ਼ਰੰਸ-ਕਾਂਗਰਸ ਗੱਠਜੋੜ ਵਿਚ ਸ਼ਾਮਿਲ ਹੋ ਸਕਦੇ ਹਨ। ਪੀ.ਡੀ.ਪੀ. ਨੇਤਾ ਜ਼ੁਹੈਬ ਮੀਰ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਹ ਕਸ਼ਮੀਰ ਦੀ ਪਛਾਣ ਨੂੰ ਬਚਾਉਣ ਲਈ ਕੋਈ ਵੀ ਕਦਮ ਚੁੱਕਣ ਲਈ ਤਿਆਰ ਹਨ।