ਮੁੰਬਈ : ਭਾਰਤ ਇੰਡਸਟਰੀਅਲ ਅਸਟੇਟ 'ਚ ਲੱਗੀ ਅੱਗ
ਮੁੰਬਈ, 6 ਅਕਤੂਬਰ - ਮੁੰਬਈ ਦੇ ਸੇਵੜੀ ਇਲਾਕੇ 'ਚ ਸਥਿਤ ਭਾਰਤ ਇੰਡਸਟਰੀਅਲ ਅਸਟੇਟ 'ਚ ਅੱਗ ਲੱਗ ਗਈ। ਮੁੰਬਈ ਫਾਇਰ ਬ੍ਰਿਗੇਡ ਅਨੁਸਾਰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਲੱਗਣ ਦੀ ਇਸ ਘਟਨਾ 'ਚ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਅਤੇ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ : ।