ਤਪਾ ਦੇ ਵਿਸ਼ਵਕਾਂਤ ਗਰਗ ਬਣੇ ਪੰਜਾਬ ਖਪਤਕਾਰ ਕਮਿਸ਼ਨ ਦੇ ਨਾਨ-ਜੁਡੀਸ਼ੀਅਲ ਮੈਂਬਰ
.jpg)
ਤਪਾ ਮੰਡੀ,18 ਜੁਲਾਈ (ਪ੍ਰਵੀਨ ਗਰਗ)-ਤਪਾ ਦੇ ਜੰਮਪਲ ਵਿਸ਼ਵਕਾਂਤ ਗਰਗ ਪੁੱਤਰ ਮਾਸਟਰ ਓਮ ਪ੍ਰਕਾਸ਼ ਨੇ ਪੰਜਾਬ ਰਾਜ ਖਪਤਕਾਰ ਕਮਿਸ਼ਨ ਦੇ ਨਵੇਂ ਨਾਨ-ਜੁਡੀਸ਼ੀਅਲ ਮੈਂਬਰ ਵਜੋਂ ਚੰਡੀਗੜ੍ਹ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਦੱਸ ਦਈਏ ਕਿ ਗਰਗ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵਿਚ ਲਗਭਗ 35 ਸਾਲ ਸੇਵਾਵਾਂ ਨਿਭਾਈਆਂ ਹਨ।