ਅੱਜ ਮੁੜ ਮਹਾਰਾਸ਼ਟਰ ਵਿਚ ਰੈਲੀਆਂ ਕਰਨ ਲਈ ਜਾਣਗੇ ਪ੍ਰਧਾਨ ਮੰਤਰੀ
ਨਵੀਂ ਦਿੱਲੀ, 12 ਨਵੰਬਰ- ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪ੍ਰਧਾਨ ਮੰਤਰੀ ਮੋਦੀ ਅੱਜ ਫਿਰ ਮਹਾਰਾਸ਼ਟਰ ਪਹੁੰਚਣਗੇ ਤੇ 3 ਰੈਲੀਆਂ ਕਰਨਗੇ। ਸਭ ਤੋਂ ਪਹਿਲਾਂ ਉਹ ਦੁਪਹਿਰ 1 ਵਜੇ ਚਿਮੂਰ ’ਚ ਜਨ ਸਭਾ ਕਰਨਗੇ। ਇਸ ਤੋਂ ਬਾਅਦ ਉਹ ਸ਼ਾਮ 4:15 ਵਜੇ ਸੋਲਾਪੁਰ ਪਹੁੰਚਣਗੇ। ਫਿਰ ਸ਼ਾਮ 6:30 ਵਜੇ ਪ੍ਰਧਾਨ ਮੰਤਰੀ ਪੁਣੇ ਵਿਚ ਮਹਾਯੁਤੀ ਉਮੀਦਵਾਰ ਲਈ ਸਮਰਥਨ ਮੰਗਣਗੇ। ਦੱਸ ਦੇਈਏ ਕਿ 5 ਦਿਨਾਂ ’ਚ ਮੋਦੀ ਦਾ ਇਹ ਤੀਜਾ ਦੌਰਾ ਹੈ। ਦੋ ਦਿਨ ਪਹਿਲਾਂ ਉਨ੍ਹਾਂ ਨੇ ਅਕੋਲਾ ਅਤੇ ਨਾਂਦੇੜ ਵਿਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਪਹਿਲਾਂ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਧੂਲੇ ਅਤੇ ਨਾਸਿਕ ਵਿਚ ਰੈਲੀਆਂ ਕੀਤੀਆਂ ਸਨ। ਮਹਾਰਾਸ਼ਟਰ ’ਚ ਮੋਦੀ ਨੇ ਇਨ੍ਹਾਂ ਸਾਰੀਆਂ 4 ਰੈਲੀਆਂ ’ਚ ‘ਇਕ ਹਾਂ ਤਾਂ ਸੁਰੱਖਿਅਤ ਹਾਂ’ ਦਾ ਨਾਅਰਾ ਦਿੱਤਾ ਹੈ।