ਧੁੰਦ ਕਾਰਨ ਝੋਨੇ ਵਿਚ ਨਮੀ ਵਧਣ ਨਾਲ ਹੋਰ ਵਧੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ
ਹੰਡਿਆਇਆ, (ਬਰਨਾਲਾ), 12 ਨਵੰਬਰ (ਗੁਰਜੀਤ ਸਿੰਘ ਖੁੱਡੀ)- ਅੱਜ ਹੰਡਿਆਇਆ ਇਲਾਕੇ ਦੇ ਪਿੰਡਾਂ ਵਿਚ ਸਰਦ ਰੁੱਤ ਦੀ ਪਹਿਲੀ ਧੁੰਦ ਪਈ। ਲਾਈਟਾਂ ਜਗਾ ਕੇ ਗੱਡੀਆਂ ਹੌਲੀ ਚੱਲ ਰਹੀਆਂ ਸਨ। ਧੁੰਦ ਪੈਣ ਨਾਲ ਕਿਸਾਨਾਂ ਦਾ ਖੇਤਾਂ ਵਿਚ ਖੜ੍ਹਾ ਝੋਨਾ ਤੇ ਮੰਡੀਆਂ ਵਿਚ ਵਿਕਣ ਲਈ ਆਏ ਝੋਨੇ ਵਿਚ ਨਮੀ ਵਧਣ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ। ਕਣਕ ਦੀ ਬਿਜਾਈ ’ਤੇ ਵੀ ਅਸਰ ਪਵੇਗਾ।