ਇਟਲੀ ਚ ਪੰਜਾਬੀ ਨੋਜਵਾਨ ਦੀ ਮੌਤ
ਨਡਾਲਾ, 6 ਅਕਤੂਬਰ (ਰਘਬਿੰਦਰ ਸਿੰਘ) - ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਨੌਜਵਾਨ ਮਨਜੀਤ ਸਿੰਘ ਉਰਫ ਪੱਪੂ ਦੀ ਇਟਲੀ ਵਿਖੇ ਭੇਦਭਰੀ ਹਾਲਤ ਚ ਮੌਤ ਹੋ ਜਾਣ ਦੀ ਖ਼ਬਰ ਆਈ ਹੈ । ਭਾਵੁਕ ਹੁੰਦਿਆਂ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਪਿਛਲੇ ਦੋ-ਢਾਈ ਮਹੀਨੇ ਤੋ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਕੋਈ ਗੱਲ ਨਹੀ ਹੋਈ ਤੇ ਅੱਜ ਉਸ ਦੀ ਮੌਤ ਦੀ ਖ਼ਬਰ ਮਿਲੀ ਹੈ।