ਬੇਮੌਸਮੇਂ ਮੀਂਹ ਤੇ ਤੇਜ਼ ਝੱਖੜ ਨੇ ਕਿਸਾਨਾਂ ਦਾ ਕੀਤਾ ਨੁਕਸਾਨ
ਕਟਾਰੀਆਂ, 6 ਅਕਤੂਬਰ (ਪ੍ਰੇਮੀ ਸੰਧਵਾਂ) - ਬੀਤੀ ਰਾਤ ਦੇਰ ਆਏ ਮੀਂਹ ਤੇ ਤੇਜ਼ ਝੱਖੜ ਨੇ ਝੋਨੇ ਦੀ ਪੱਕੀ ਫ਼ਸਲ ਖੇਤਾਂ ਚ ਢਹਿ ਢੇਰੀ ਕਰ ਦਿੱਤੀ। ਪੀੜਤ ਕਿਸਾਨ ਆਪਣੇ ਖੇਤੀ ਖਰਚੇ ਪੂਰੇ ਕਰਨ ਦੀ ਸੋਚ ਕੇ ਮਜ਼ਦੂਰਾਂ ਤੋਂ ਡਿੱਗੇ ਝੋਨੇ ਨੂੰ ਬੰਨਵਾ ਰਹੇ ਹਨ।