JALANDHAR WEATHER

ਆਪ ਨੇ ਦਿੱਲੀ ਦੇ ਬਜਟ ਵਿਚ 7,000 ਕਰੋੜ ਰੁਪਏ ਦੇ ਜ਼ਰੂਰੀ ਪ੍ਰਬੰਧਾਂ ਦਾ ਜ਼ਿਕਰ ਨਹੀਂ ਕੀਤਾ - ਬੰਸੁਰੀ ਸਵਰਾਜ

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)- ਦਿੱਲੀ ਦੇ ਬਜਟ ਘਾਟੇ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬੰਸੁਰੀ ਸਵਰਾਜ ਨੇ ਕਿਹਾ ਕਿ ਦਿੱਲੀ ਦੇ ਵਿੱਤ ਵਿਭਾਗ ਦੀ ਕੱਲ੍ਹ ਆਈ ਰਿਪੋਰਟ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਦੀ ਆਰਥਿਕਤਾ ਦੇ ਢਹਿ-ਢੇਰੀ ਹੋਣ ਪਿੱਛੇ ਕੇਜਰੀਵਾਲ ਦਾ ਹੱਥ ਹੈ।  "ਕੱਲ੍ਹ ਦਿੱਲੀ ਦੇ ਵਿੱਤ ਵਿਭਾਗ ਦੀ ਇਕ ਰਿਪੋਰਟ ਆਈ, ਇਸ ਰਿਪੋਰਟ ਤੋਂ ਸਾਫ਼ ਹੈ ਕਿ ਦਿੱਲੀ ਦੀ ਆਰਥਿਕਤਾ ਦੇ ਢਹਿ-ਢੇਰੀ ਹੋਣ ਦਾ ਕਾਰਨ ਅਰਵਿੰਦ ਕੇਜਰੀਵਾਲ, ਆਪ ਅਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਹਨ । 21 ਸਾਲਾਂ ਵਿਚ ਪਹਿਲੀ ਵਾਰ, ਦਿੱਲੀ ਦੇ ਬਜਟ ਘਾਟੇ ਵਿਚ 7,000 ਕਰੋੜ ਰੁਪਏ ਦਾ ਘਾਟਾ ਹੈ, ਭਾਵ ਦਿੱਲੀ ਦਾ ਖਰਚਾ ਉਸ ਦੀ ਆਮਦਨ ਤੋਂ ਕਿਤੇ ਵੱਧ ਹੈ ਅਤੇ ਇਹ ਘਾਟਾ ਜਾਣਬੁੱਝ ਕੇ ਹੋਇਆ ਹੈ ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ