ਜੀ.ਐਸ.ਟੀ. ਚੋਰੀ ਨੂੰ ਰੋਕਣ ਲਈ ਵਿਭਾਗ ਨੇ ਮੰਡੀ ਗੋਬਿੰਦਗੜ੍ਹ ਨੂੰ 24 ਘੰਟਿਆਂ ਲਈ ਕੀਤਾ ਸੀਲ

ਮੰਡੀ ਗੋਬਿੰਦਗੜ੍ਹ, (ਫਤਹਿਗੜ੍ਹ ਸਾਹਿਬ), 14 ਅਕਤੂਬਰ (ਪੱਤਰ ਪ੍ਰੇਰਕ)- ਫ਼ਰਜ਼ੀ ਕੰਪਨੀਆਂ ਬਣਾ ਕੇ ਜੀ.ਐਸ.ਟੀ. ਚੋਰੀ ਰਾਹੀਂ ਸਰਕਾਰਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦੇ ਸਾਹਮਣੇ ਆਏ ਮਾਮਲੇ ਤੋਂ ਬਾਅਦ ਫ਼ਾਈਨਾਂਸ ਕਮਿਸ਼ਨਰ ਟੈਕਸੇਸ਼ਨ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ’ਤੇ ਜੀ.ਐਸ.ਟੀ. ਵਿਭਾਗ ਵਲੋਂ ਮੰਡੀ ਗੋਬਿੰਦਗੜ੍ਹ ਨੂੰ ਸੀਲ ਕਰਨ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ 12 ਈ. ਟੀ. ਓਜ. ਨੂੰ ਮੰਡੀ ਗੋਬਿੰਦਗੜ੍ਹ ਵਿਚ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ, ਜੋ 24 ਘੰਟੇ ਤਾਇਨਾਤ ਰਹਿਣਗੇ। ਇੱਥੇ ਦੱਸ ਦਈਏ ਕਿ ਡਾਇਰੈਕਟੋਰੇਟ ਆਫ਼ ਜਨਰਲ ਜੀ.ਐਸ.ਟੀ. ਇੰਟੈਲੀਜੈਂਸੀ ਲੁਧਿਆਣਾ ਜੋਨਲ ਯੂਨਿਟ ਵਲੋਂ ਬੀਤੇ ਦਿਨੀਂ ਮੰਡੀ ਗੋਬਿੰਦਗੜ੍ਹ ਦੇ 2 ਸਕੇ ਭਰਾਵਾਂ ਨੂੰ 700 ਕਰੋੜ ਰੁਪਏ ਦੀ ਜਾਅਲੀ ਬਿਲਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।