ਸਲਾਈਟ ਰੋਡ 'ਤੇ ਅਣਪਛਾਤੇ ਵਿਅਕਤੀ ਕਾਰ ਨੂੰ ਟੱਕਰ ਮਾਰ ਕੇ ਫਰਾਰ
ਲੌਂਗੋਵਾਲ (ਸੰਗਰੂਰ), 4 ਦਸੰਬਰ (ਸ, ਸ, ਖੰਨਾ)-ਸਲਾਈਟ ਲੌਂਗੋਵਾਲ ਤੋਂ ਤਹਿਸੀਲ ਕੰਪਲੈਕਸ ਵੱਲ ਜਾਂਦੀ ਸੜਕ ਉਤੇ ਇਕ ਭਿਆਨਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਬਾਬੂ ਸੁਭਾਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸੰਗਰੂਰ ਤੋਂ ਲੌਂਗੋਵਾਲ ਆਪਣੇ ਘਰ ਵਾਪਸ ਪਰਤ ਰਿਹਾ ਸੀ। ਜਦੋਂ ਉਹ ਆਪਣੀ ਕਾਰ ਵਿਚ ਡਰੇਨ ਪੁਲ ਤੋਂ ਅੱਗੇ ਬਣੇ ਕੇਵਲ ਨੈੱਟਵਰਕ ਸੈਂਟਰ ਕੋਲ ਪੁੱਜਾ ਤਾਂ ਪਿੱਛੋਂ ਆ ਰਹੀ ਅਣਪਛਾਤੀ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇਹ ਕਾਰ ਟਕਰਾਉਣ ਨਾਲ ਅਗਲੀ ਕਾਰ ਵਿਚ ਜਾ ਵੱਜੀ, ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਤਾਂ ਜ਼ਰੂਰ ਹੋ ਗਿਆ ਪਰ ਮਾਲੀ ਨੁਕਸਾਨ ਜ਼ਰੂਰ ਹੋਇਆ ਹੈ। ਕਾਰ ਵਿਚ ਟੱਕਰ ਮਾਰਨ ਤੋਂ ਬਾਅਦ ਅਣਪਛਾਤੇ ਵਿਅਕਤੀ ਕਾਰ ਲੈ ਕੇ ਫਰਾਰ ਹੋ ਗਏ।
;
;
;
;
;
;
;
;