ਤੁਸ਼ਟੀਕਰਨ ਦੀ ਰਾਜਨੀਤੀ ਕਰਦੇ ਹਨ ਕਾਂਗਰਸ ਅਤੇ ਮਹਾਵਿਕਾਸ ਅਗਾੜੀ - ਅਮਿਤ ਸ਼ਾਹ
ਸਾਂਗਲੀ (ਮਹਾਰਾਸ਼ਟਰ), 8 ਨਵੰਬਰ - ਮਹਾਰਾਸ਼ਟਰ ਦੇ ਸਾਂਗਲੀ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਮਹਾਰਾਸ਼ਟਰ ਵਿਚ ਮਹਾਯੁਤੀ ਦੀ ਸਰਕਾਰ ਬਣੇਗੀ... ਸਾਂਗਲੀ ਵਿਧਾਨ ਸਭਾ ਹਲਕੇ ਵਿਚ ਭਾਜਪਾ ਜਿੱਤੇਗੀ। ਭਾਜਪਾ ਦੇ ਹੱਕ ਵਿਚ ਪਾਈ ਤੁਹਾਡੀ ਹਰ ਵੋਟ ਦੇਸ਼ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਸਦਕਾ ਭਾਰਤ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ 2027 ਤੱਕ ਭਾਰਤ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ...ਕਾਂਅਗਰਸ ਅਤੇ ਮਹਾਵਿਕਾਸ ਅਗਾੜੀ ਦਾ ਏਜੰਡਾ ਸਾਫ਼ ਹੈ, ਉਹ ਤੁਸ਼ਟੀਕਰਨ ਦੀ ਰਾਜਨੀਤੀ ਕਰਦੇ ਹਨ ਅਤੇ ਜਾਤ ਦੇ ਨਾਂ 'ਤੇ ਵੰਡ ਕੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ..."।