ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਜੰਮੂ ਕਸ਼ਮੀਰ ਤੋਂ ਹਟਾਉਣਾ ਚਾਹੁੰਦੀ ਹੈ ਕਾਂਗਰਸ ਤੇ ਇਸ ਦੇ ਸਹਿਯੋਗੀ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 8 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਤੁਸੀਂ ਟੀਵੀ 'ਤੇ ਦੇਖਿਆ ਹੋਵੇਗਾ। 2-3 ਦਿਨ ਪਹਿਲਾਂ ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਨੇ ਧਾਰਾ 370 ਨੂੰ ਮੁੜ ਲਾਗੂ ਕਰਨ ਲਈ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਹੰਗਾਮਾ ਕੀਤਾ ਸੀ। ਇਹ ਲੋਕ ਚਾਹੁੰਦੇ ਹਨ ਕਿ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਜੰਮੂ ਕਸ਼ਮੀਰ ਤੋਂ ਹਟਾ ਦਿੱਤਾ ਜਾਵੇ। ਇਹ ਲੋਕ ਫਿਰ ਤੋਂ ਚਾਹੁੰਦੇ ਹਨ ਕਿ ਦਲਿਤਾਂ, ਵਾਲਮੀਕਿ ਸਮਾਜ ਨੂੰ ਜੋ ਰਾਖਵਾਂਕਰਨ ਮਿਲਿਆ ਹੈ, ਉਸ ਨੂੰ ਖੋਹ ਲਿਆ ਜਾਵੇ। ਸੰਵਿਧਾਨ ਦੇ ਵਿਰੁੱਧ ਦਲਿਤਾਂ, ਪਛੜੇ ਵਰਗਾਂ, ਆਦਿਵਾਸੀਆਂ ਵਿਰੁੱਧ, ਕਾਂਗਰਸ ਇਸ ਸਾਜ਼ਿਸ਼ ਦਾ ਉੰਨਾ ਹੀ ਹਿੱਸਾ ਹੈ, ਜਿੰਨਾ ਕਿ ਐਮ.ਵੀ.ਏ. ਚ ਇਸ ਦੀਆਂ ਹੋਰ ਭਾਈਵਾਲ ਪਾਰਟੀਆਂ "।