ਸਾਰੇ ਧਰਮਾਂ ਦੇ ਲੋਕਾਂ ਦਾ ਸਨਮਾਨ ਯਕੀਨੀ ਬਣਾਉਣ ਲਈ ਕਾਂਗਰਸ ਕੱਢ ਰਹੀ ਹੈ ਨਿਆਂ ਯਾਤਰਾ - ਸੁੱਖੂ
ਨਵੀਂ ਦਿੱਲੀ, 8 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਕਹਿਣਾ ਹੈ, "ਕਾਂਗਰਸ ਪਾਰਟੀ ਤੁਹਾਡੇ ਹੱਕਾਂ ਲਈ ਲੜ ਰਹੀ ਹੈ। ਰੁਜ਼ਗਾਰ, ਨੌਜਵਾਨਾਂ ਦੇ ਅਧਿਕਾਰਾਂ ਅਤੇ ਸਾਰੇ ਧਰਮਾਂ ਦੇ ਲੋਕਾਂ ਦਾ ਸਨਮਾਨ ਯਕੀਨੀ ਬਣਾਉਣ ਲਈ ਨਿਆਂ ਯਾਤਰਾ ਕੱਢੀ ਜਾ ਰਹੀ ਹੈ। ਨਿਆਂ ਯਾਤਰਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਮਿਲਣ । ਕਿਸਾਨਾਂ ਨੂੰ ਉਨ੍ਹਾਂ ਦਾ ਘੱਟੋ-ਘੱਟ ਸਮਰਥਨ ਮੁੱਲ ਮਿਲੇ ਅਤੇ ਔਰਤਾਂ ਨੂੰ ਸਨਮਾਨ ਮਿਲੇ...।"