JALANDHAR WEATHER

ਮੁੱਖ ਦੋਸ਼ੀ ਡੀ.ਸੀ. ਨੂਰਪੁਰਾ ਗ੍ਰਿਫ਼ਤਾਰ, 3 ਦਿਨਾਂ ਪੁਲਿਸ ਰਿਮਾਂਡ ਮਿਲਿਆ

ਰਾਏਕੋਟ (ਲੁਧਿਆਣਾ) ,8 ਨਵੰਬਰ (ਬਲਵਿੰਦਰ ਸਿੰਘ ਲਿੱਤਰ) - ਦੀਵਾਲੀ ਦੀ ਰਾਤ ਨੂੰ ਰਾਏਕੋਟ ਵਿਖੇ ਅਮਨਾ ਪੰਡੋਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਰਾਏਕੋਟ ਵਲੋਂ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਨੂੰ ਪਿਛਲੇ ਦਿਨੀਂ ਗ੍ਰਿਫ਼ਤਾਰ ਕਰ ਚੁੱਕੀ ਹੈ।ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਢੱਟ ਅਜੇ ਵੀ ਪੁਲਿਸ ਰਿਮਾਂਡ ‘ਤੇ ਚੱਲ ਰਿਹਾ ਹੈ, ਜਦਕਿ ਇਸ ਮੁਕੱਦਮੇ ਵਿਚ ਦਾਨਵੀਰ ਸਿੰਘ ਉਰਫ਼ ਡੀ.ਸੀ. ਨੂਰਪੁਰਾ ਜੋ ਇਸ ਕਤਲ ਮਾਮਲੇ ਤੋਂ ਬਾਅਦ ਫ਼ਰਾਰ ਚੱਲ ਰਿਹਾ ਸੀ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸਦਾ 3 ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।ਰਿਮਾਂਡ ਦੌਰਾਨ ਵਾਰਦਾਤ ਵਿਚ ਵਰਤੇ ਗਏ ਗੋਲੀ ਚਲਾਉਣ ਵਾਲੇ ਹਥਿਆਰ ਦੀ ਬਰਾਮਦੀ ਕਰਵਾਈ ਜਾਵੇਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ