ਪ੍ਰਸਿੱਧ ਗਾਇਕ ਰਵਿੰਦਰ ਦੀਵਾਨਾ ਦਾ ਹੋਇਆ ਦਿਹਾਂਤ
ਲੁਧਿਆਣਾ , 3 ਨਵੰਬਰ (ਪਰਮਿੰਦਰ ਸਿੰਘ ਆਹੂਜਾ ) - ਪੰਜਾਬੀ ਗਾਇਕ ਤੇ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਇੰਸਪੈਕਟਰ ਰਵਿੰਦਰ ਦੀਵਾਨਾ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਮਿਲੀ ਹੈ। ਉਹ ਪੰਜਾਬੀ ਭਵਨ ਲੁਧਿਆਣਾ ਦੀਆਂ ਸਾਹਿਤਕ ਮਿਲਣੀਆਂ ਦਾ ਸ਼ਿੰਗਾਰ ਸਨ । ਕੁਝ ਅਖ਼ਬਾਰਾਂ ਲਈ ਉਸ ਲੁਧਿਆਣਾ ਤੋਂ ਸਾਹਿੱਤਕ ਪੱਤਰਕਾਰਤਾ ਵੀ ਕੀਤੀ। ਕਈ ਨਾਮੀ ਕੰਪਨੀਆਂ ਵਿਚ ਉਨਾਂ ਦੀ ਆਵਾਜ਼ ਵਿਚ ਸੋਲੋ ਅਤੇ ਡਿਊਟ ਗੀਤ ਰਿਕਾਰਡ ਹੋਏ ਤੇ ਬਹੁਤ ਮਕਬੂਲ ਹੋਏ। ਪੰਜਾਬ ਦੇ ਚੋਟੀ ਦੇ ਗਾਇਕਾਂ ਵਿਚ ਉਨ੍ਹਾਂ ਦਾ ਨਾਂਅ ਸ਼ਾਮਿਲ ਸੀ।ਪਰਿਵਾਰਕ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 4 ਨਵੰਬਰ ਸਵੇਰੇ 11ਵਜੇ ਉਨ੍ਹਾਂ ਦੇ ਜੱਦੀ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ (ਫ਼ਿਰੋਜ਼ਪੁਰ) ਵਿਖੇ ਹੋਵੇਗਾ।