ਮਲੋਟ ਚ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨਾ ਜਮਹੂਰੀਅਤ ਦਾ ਕਤਲ - ਹਰਪ੍ਰੀਤ ਸਿੰਘ ਕੋਟਭਾਈ
ਮਲੋਟ (ਸ੍ਰੀ ਮੁਕਤਸਰ ਸਾਹਿਬ), 13 ਦਸੰਬਰ (ਪਾਟਿਲ) - ਮਲੋਟ ਦੇ ਸਾਬਕਾ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕਿ ਮਲੋਟ ਨਗਰ ਕੌਂਸਲ ਦੇ ਵਾਰਡ ਨੰਬਰ 12 ਵਿਚ ਜ਼ਿਮਨੀ ਚੋਣਾਂ ਲਈ ਭਰੇ ਗਏ ਕਾਗਜ ਸਥਾਨਕ ਪ੍ਰਸ਼ਾਸਨ ਵਲੋਂ ਰੱਦ ਕਰ ਦਿੱਤੇ ਗਏ ਜਦ ਕਿ ਸਿਰਫ ਆਪ ਆਗੂ ਦੇ ਕਾਗਜ ਹੀ ਸਹੀ ਪਾਏ ਗਏ। ਉਨ੍ਹਾਂ ਕਿਹਾ ਕਿ ਮਲੋਟ ਵਿਚ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੋਇਆ ਹੈ ਅਤੇ ਜਮਹੂਰੀਅਤ ਦਾ ਕਤਲ ਹੋਇਆ ਹੈ । ਉਨ੍ਹਾਂ ਕਿਹਾ ਕਿ ਉਮੀਦਵਾਰਾਂ ਤੋਂ ਚੋਣ ਲੜਨ ਦਾ ਅਧਿਕਾਰ ਖੋਹਿਆ ਗਿਆ ਹੈ ਤੇ ਲੋਕਾਂ ਤੋਂ ਵੀ ਵੋਟ ਤੇ ਅਧਿਕਾਰ ਖੋਹ ਕੇ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ।