ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ
ਮਮਦੋਟ ( ਫ਼ਿਰੋਜ਼ਪੁਰ ) ,13 ਦਸੰਬਰ ( ਰਾਜਿੰਦਰ ਸਿੰਘ ਹਾਂਡਾ) - ਫ਼ਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਥੋੜੀ ਦੇਰ ਪਹਿਲਾਂ ਪਿੰਡ ਅਲਫੂਕੇ ਅਤੇ ਲੱਖੋ ਕੇ ਬਹਿਰਾਮ ਵਿਚਕਾਰ ਕਾਰ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।ਮ੍ਰਿਤਕ ਦੀ ਪਹਿਚਾਣ ਗੁਰਦੀਪ ਸਿੰਘ ਉਮਰ ਕਰੀਬ 55-60 ਸਾਲ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਸ਼ਰੀਂਹ ਵਾਲਾ ਬਰਾੜ ਨੇੜੇ ਗੁਰੂ ਹਰਸਹਾਏ ਵਜੋਂ ਹੋਈ ਹੈ।