ਦਿੱਲੀ ਕੂਚ ਲਈ ਪੰਜਾਬ ਭਰ ਵਿਚੋਂ ਕਿਸਾਨਾਂ ਦੇ ਜਥੇ ਪੁੱਜਣੇ ਸ਼ੁਰੂ
ਰਾਜਪੁਰਾ , 13 ਦਸੰਬਰ ( ਰਣਜੀਤ ਸਿੰਘ )- ਸ਼ੰਭੂ ਬੈਰੀਅਰ 'ਤੇ ਕਿਸਾਨ ਆਗੂਆਂ ਵਲੋਂ ਕੱਲ੍ਹ 14 ਦਸੰਬਰ ਨੂੰ ਦਿੱਲੀ ਕੂਚ ਲਈ ਤੀਜੇ ਜਥੇ ਦੇ ਜਾਣ ਦੀ ਤਿਆਰੀ ਖਿੱਚ ਲਈ ਗਈ ਹੈ। ਇਸ ਲਈ ਪੰਜਾਬ ਭਰ ਵਿਚੋਂ ਕਿਸਾਨਾਂ ਦੇ ਵੱਡੇ ਜਥੇ ਸ਼ੰਭੂ ਬੈਰੀਅਰ 'ਤੇ ਪੁੱਜਣੇ ਸ਼ੁਰੂ ਹੋ ਗਏ ਹਨ। ਜ਼ਿਆਦਾ ਠੰਢ ਪੈਣ ਕਾਰਨ ਕਿਸਾਨ ਅੱਗ ਬਾਲ ਕੇ ਸੇਕ ਰਹੇ ਹਨ ।