ਘੁਮਾਣ ਦੇ ਬਾਜ਼ਾਰ ਚ ਸ਼ਰੇਆਮ ਚੱਲੀਆਂ ਗੋਲੀਆਂ
ਘੁਮਾਣ ( ਗੁਰਦਾਸਪੁਰ ) , 13 ਦਸੰਬਰ ( ਬੰਮਰਾਹ ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਕੁਝ ਨੋਜਵਾਨਾਂ ਵਲੋਂ ਸ਼ਰੇਆਮ ਬਾਜ਼ਾਰ ਵਿਚ ਗੋਲੀਆਂ ਚਲਾਈਆਂ ਗਈਆਂ । ਗੋਲੀ ਚਲਾਉਣ ਵਾਲੇ ਵਲੋਂ ਜੰਬਾ ਕੁਲੈਕਸ਼ਨ ਦੁਕਾਨ ਦੇ ਬਾਹਰ ਬੈਠੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ । ਇਸ ਦੌਰਾਨ ਇਕ ਛੋਟੇ ਹਾਥੀ ਦੇ ਸ਼ੀਸ਼ੇ 'ਤੇ ਵੀ ਗੋਲੀ ਲੱਗੀ । ਪ੍ਰਤੱਖ ਮੌਕੇ 'ਤੇ ਮੌਜੂਦ ਲੋਕ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲਿਆਂ ਵਲੋਂ ਤਿੰਨ ਫਾਇਰ ਕੀਤੇ । ਗੋਲੀਆਂ ਦੇ ਖਾਲੀ ਖੋਲ ਪੁਲਿਸ ਨੂੰ ਦੇ ਦਿੱਤੇ ਹਨ । ਇਸ ਘਟਨਾ ਤੋਂ ਬਾਅਦ ਡੀ. ਐਸ. ਪੀ. ਹਰਕ੍ਰਿਸ਼ਨ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਐਸ. ਐਚ. ਓ. ਗੁਰਵਿੰਦਰ ਸਿੰਘ ਥਾਣਾ ਘੁਮਾਣ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।