ਨਗਰ ਪੰਚਾਇਤ ਖੇਮਕਰਨ ਦੀਆਂ ਚੋਣਾਂ ਚ ਆਮ ਆਦਮੀ ਪਾਰਟੀ 8 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
ਖੇਮਕਰਨ ( ਤਰਨ ਤਾਰਨ ), 13 ਦਸੰਬਰ (ਰਾਕੇ਼ਸ਼ ਬਿੱਲਾ) - ਨਗਰ ਪੰਚਾਇੰਤ ਖੇਮਕਰਨ ਦੀਆ ਕੁੱਲ 13 ਸੀਟਾਂ 'ਚੋਂ ਆਮ ਆਦਮੀ ਪਾਰਟੀ ਦੇ 8 ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ। ਬਾਕੀ 5 ਵਾਰਡਾਂ 'ਚ ਹੁਣ 21 ਦਸੰਬਰ ਨੂੰ ਵੋਟਾਂ ਪੈਣਗੀਆਂ । ਇਸ ਤਰ੍ਹਾਂ ਨਗਰ ਪੰਚਾਇਤ ਖੇਮਕਰਨ ਦੀਆਂ ਵਾਰਡ ਨੰਬਰ 1 ਤੋਂ ਸ਼ੇਰ ਸਿੰਘ,ਵਾਰਡ ਨੰਬਰ 2 ਤੋਂ ਸ਼ਾਮ ਸਿੰਘ,ਵਾਰਡ ਨੰਬਰ 4 ਤੋਂ ਕਿੱਕਰ ਸਿੰਘ,ਵਾਰਡ ਨੰਬਰ 5 ਤੋ ਬੀਬੀ ਪ੍ਰਕਾਸ਼ ਕੌਰ ਪਤਨੀ ਬਾਜ ਸਿੰਘ,ਵਾਰਡ ਨੰਬਰ 7 ਸੁਖਵਿੰਦਰ ਕੌਰ ਪਤਨੀ ਬੋਹੜ ਸਿੰਘ,ਵਾਰਡ ਨੰਬਰ 9 ਤੋਂ ਊਸ਼ਾ ਰਾਨੀ,ਵਾਰਡ ਨੰਬਰ 10 ਤੋਂ ਮੰਗਤ ਰਾਮ ਗੁਲਾਟੀ,ਵਾਰਡ ਨੰਬਰ 12 ਤੋਂ ਅਰਸ਼ਦੀਪ ਕੌਰ ਪਤਨੀ ਅਮਰਜੀਤ ਸਿੰਘ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ।ਜਦ ਕਿ ਹੁਣ ਬਾਕੀ ਪੰਜ ਵਾਰਡਾਂ 3,6,8,11 ਤੇ 13 'ਚ ਵੋਟਾਂ ਪੈਣਗੀਆਂ।