ਝਾਰਖੰਡ ਨੂੰ ਵਿਕਾਸ ਦੇ ਰਾਹ 'ਤੇ ਲੈ ਕੇ ਜਾਣਾ ਹੈ - ਸ਼ਿਵਰਾਜ ਚੌਹਾਨ
ਦੇਵਘਰ (ਝਾਰਖੰਡ), 3 ਨਵੰਬਰ - ਕੇਂਦਰੀ ਖੇਤੀਬਾੜੀ ਮੰਤਰੀ ਅਤੇ ਝਾਰਖੰਡ ਭਾਜਪਾ ਵਿਧਾਨ ਸਭਾ ਚੋਣ ਇੰਚਾਰਜ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਜਪਾ ਦੇ ਵਰਕਰ, ਪਾਰਟੀ ਉਮੀਦਵਾਰ, ਵਿਧਾਨ ਸਭਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਸਾਰੇ ਮੈਦਾਨ 'ਚ ਉਤਰੇ ਹਨ। ਇਹ ਚੋਣ ਕਿਸੇ ਵਿਅਕਤੀ ਨੂੰ ਵਿਧਾਇਕ ਬਣਾਉਣ ਲਈ ਨਹੀਂ ਸਗੋਂ ਝਾਰਖੰਡ ਨੂੰ ਬਚਾਉਣ ਲਈ ਹੈ। ਇੱਥੇ ਅੰਨ, ਬੇਟੀ, ਮਿੱਟੀ ਦੀ ਰਾਖੀ ਕਰਨੀ ਹੈ ਅਤੇ ਝਾਰਖੰਡ ਨੂੰ ਵਿਕਾਸ ਦੇ ਰਾਹ 'ਤੇ ਲਿਜਾਣਾ ਹੈ।