ਟਰੱਕ ਨਾਲ ਟੱਕਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਲੋਹੀਆਂ ਖਾਸ, (ਜਲੰਧਰ), 4 ਨਵੰਬਰ (ਕੁਲਦੀਪ ਸਿੰਘ ਖਾਲਸਾ)- ਪਿੰਡ ਜਲਾਲਪੁਰ ਖੁਰਦ ਦੇ ਵਸਨੀਕ ਸਾਗਰ (21) ਦੀ ਲੋਹੀਆਂ- ਮਲਸੀਆਂ ਰੋਡ ਉੱਪਰ ਇਕ ਟਰੱਕ ਨਾਲ ਸਿੱਧੀ ਟੱਕਰ ਹੋਣ ਨਾਲ ਮੌਕੇ ’ਤੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਪਿੰਡ ਤੋਂ ਕੰਮ ’ਤੇ ਜਾ ਰਿਹਾ ਸੀ। ਨੌਜਵਾਨ ਦੀ ਮਿ੍ਰਤਕ ਦੇਹ ਨੂੰ ਮੌਕੇ ’ਤੇ ਪਹੁੰਚੀ ਲੋਹੀਆਂ ਪੁਲਿਸ ਵਲੋਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ ।